ਬਾਈਬਲ · Indian Revised Version (Punjabi)

ਜ਼ਬੂਰ 120

1 ਆਪਣੀ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ।

2 ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, ਅਤੇ ਛਲੇਡੀ ਜੀਭ ਤੋਂ ਛੁਡਾ ਲੈ!

3 ਹੇ ਛਲੇਡੀਏ ਜੀਭੇ, ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ?

4 ਸੂਰਮੇ ਦੇ ਤਿੱਖੇ ਤੀਰ, ਝਾੜੀ ਦੇ ਅੰਗਿਆਰੇ ਨਾਲ ਉਹ ਤੈਨੂੰ ਸਜ਼ਾ ਦੇਵੇਗਾ!

5 ਹਾਏ ਮੈਨੂੰ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ, ਕਿ ਮੈਂ ਕੇਦਾਰ ਦੇ ਡੇਰਿਆਂ ਵਿੱਚ ਵੱਸਦਾ ਹਾਂ!

6 ਮੇਰੀ ਜਾਨ ਨੂੰ ਮੇਲ ਦੇ ਵੈਰੀ ਨਾਲ ਬਹੁਤ ਸਮੇਂ ਤੱਕ ਵੱਸਣਾ ਪਿਆ।

7 ਮੈਂ ਮੇਲ ਚਾਹੁੰਦਾ ਹਾਂ, ਪਰ ਜਦ ਮੈਂ ਬੋਲਦਾ ਹਾਂ, ਉਹ ਲੜਾਈ ਚਾਹੁੰਦੇ ਹਨ!

Indian Revised Version (Punjabi) — © 2017, 2019 Bridge Connectivity Solutions — CC BY-SA 4.0