ਬਾਈਬਲ · Indian Revised Version (Punjabi)
ਜ਼ਬੂਰ 123
1 ਹੇ ਸਵਰਗ ਵਿੱਚ ਬਿਰਾਜਮਾਨ, ਯਹੋਵਾਹ, ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ!
2 ਵੇਖ, ਜਿਵੇਂ ਦਾਸਾਂ ਦੀਆਂ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ, ਅਤੇ ਦਾਸੀ ਦੀਆਂ ਅੱਖਾਂ ਆਪਣੀ ਮਾਲਕਣ ਦੇ ਹੱਥ ਵੱਲ ਲੱਗੀਆਂ ਰਹਿੰਦੀਆਂ ਹਨ, ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ੁਰ ਯਹੋਵਾਹ ਵੱਲ ਲੱਗੀਆਂ ਰਹਿਣਗੀਆਂ, ਜਦ ਤੱਕ ਉਹ ਸਾਡੇ ਉੱਤੇ ਤਰਸ ਨਾ ਖਾਵੇ।
3 ਸਾਡੇ ਉੱਤੇ ਤਰਸ ਖਾ, ਹੇ ਯਹੋਵਾਹ, ਸਾਡੇ ਉੱਤੇ ਤਰਸ ਖਾ, ਅਸੀਂ ਤਾਂ ਨਿਰਾਦਰੀ ਨਾਲ ਬਹੁਤ ਹੀ ਭਰ ਗਏ ਹਾਂ!
4 ਸਾਡੀ ਜਾਨ ਸੁਖੀ ਲੋਕਾਂ ਦੇ ਠੱਠਿਆਂ ਤੋਂ ਅਤੇ ਹੰਕਾਰੀਆਂ ਦੀ ਨਿਰਾਦਰੀ ਤੋਂ ਬਹੁਤ ਰੱਜ ਗਈ ਹੈ।
Indian Revised Version (Punjabi) — © 2017, 2019 Bridge Connectivity Solutions — CC BY-SA 4.0